ਵੈਸਟ ਟਾਰਨੈਟ ਸਟੇਸ਼ਨ
ਅਸੀਂ ਵੈਸਟ ਟਾਰਨੈਟ ਸਟੇਸ਼ਨ ਬਣਾਉਣ ਜਾ ਰਹੇ ਹਾਂ, ਤਾਂ ਜੋ ਪੱਛਮੀ ਪਾਸੇ ਦੇ ਵੱਧ ਰਹੇ ਇਲਾਕਿਆਂ ਨੂੰ ਮੈਲਬੌਰਨ ਦੇ ਸਿਟੀ ਸੈਂਟਰ ਨਾਲ ਵਧੀਆ ਢੰਗ ਨਾਲ ਜੋੜਿਆ ਜਾ ਸਕੇ।
V/Line ਨੈੱਟਵਰਕ ਦੀ ਜੀਲੋਂਗ ਲਾਈਨ 'ਤੇ ਬਣ ਰਹੀ ਇਹ ਮਹੱਤਵਪੂਰਨ ਨਵੀਂ ਪਬਲਿਕ ਟ੍ਰਾਂਸਪੋਰਟ ਕੜੀ ਲੀਕਸ ਅਤੇ ਡੇਵਿਸ ਰੋਡ ਦੇ ਕੋਨੇ ਨੇੜੇ ਸਥਿਤ ਹੋਵੇਗੀ।
ਇਹ ਡਿਜ਼ਾਈਨ ਇਹ ਯਕੀਨੀ ਬਣਾਉਂਦੇ ਹਨ ਕਿ ਇਹ ਖੇਤਰ ਭਵਿੱਖ ਦੇ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰੇਲ ਲਾਈਨ ਦੇ ਦੋਵੇਂ ਪਾਸੇ ਸੰਭਾਵਿਤ ਵਿਕਾਸ ਅਤੇ ਯੋਜਨਾਬੱਧ ਸ਼ਹਿਰੀ ਵਿਕਾਸ ਲਈ ਤਿਆਰ ਹੋਵੇ।
ਇਸ ਨਵੇਂ ਸਟੇਸ਼ਨ ਵਿੱਚ ਚਾਰ-ਕਤਾਰਾਂ ਵਾਲਾ ਬੱਸ ਇੰਟਰਚੇਂਜ, 400 ਯਾਤਰੀਆਂ ਲਈ ਪਾਰਕਿੰਗ, ਅਤੇ ਸੁਵਿਧਾਜਨਕ ਪੈਦਲ ਯਾਤਰੀ ਅੰਡਰਪਾਸ ਸ਼ਾਮਲ ਹੋਵੇਗਾ।
ਇਸ ਸਟੇਸ਼ਨ ਡਿਜ਼ਾਈਨ ਵਿੱਚ ਸੁਆਗਤੀ ਅਤੇ ਚੰਗੀ ਰੋਸ਼ਨੀ ਵਾਲੀ ਜਗ੍ਹਾ, ਲੈਂਡਸਕੇਪਿੰਗ, ਬੈਠਕ ਵਾਲੀਆਂ ਥਾਵਾਂ, ਵੱਖ-ਵੱਖ ਪੈਦਲ ਅਤੇ ਸਾਈਕਲ ਲੇਨ, ਸਾਈਕਲ ਖੜ੍ਹਾਉਣ ਲਈ ਹੂਪਸ ਅਤੇ ਸੁਰੱਖਿਅਤ ਸਾਈਕਲ ਸਟੋਰੇਜ ਹੋਵੇਗੀ।
ਮੁੱਖ ਨਿਰਮਾਣ ਜਲਦੀ ਹੀ ਸ਼ੁਰੂ ਹੋਵੇਗਾ, ਅਤੇ ਇਹ ਨਵਾਂ ਸਟੇਸ਼ਨ 2026 ਵਿੱਚ ਭਾਈਚਾਰੇ ਲਈ ਖੁੱਲ੍ਹ ਜਾਵੇਗਾ।
ਪ੍ਰੋਜੈਕਟ ਦੇ ਮੁੱਖ ਫ਼ਾਇਦੇ
ਨਵੇਂ ਵੈਸਟ ਟਾਰਨੈਟ ਸਟੇਸ਼ਨ ਦਾ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਕਈ ਤਰ੍ਹਾਂ ਦੇ ਫ਼ਾਇਦੇ ਪ੍ਰਦਾਨ ਕਰਨਗੀਆਂ।
ਸਥਾਨਕ ਨਿਵਾਸੀ ਇੱਕ ਪਹੁੰਚਯੋਗ, ਆਧੁਨਿਕਅਤੇਸਵਾਗਤਯੋਗਸਟੇਸ਼ਨ ਇਮਾਰਤ ਦਾ ਅਨੁਭਵ ਕਰਨਗੇ।
ਟਾਰਨੈਟ ਅਤੇ ਮੈਲਬੌਰਨ ਦੇ ਬਾਹਰੀ ਪੱਛਮ ਦੀ ਵੱਧਦੀ ਆਬਾਦੀ ਲਈ ਪਬਲਿਕਟ੍ਰਾਂਸਪੋਰਟਤੱਕਹੋਰਵਧੇਰੇਪਹੁੰਚ।
ਸਥਾਨਕ ਭਾਈਚਾਰੇ ਲਈ ਕੇਂਦਰੀਕ੍ਰਿਤਬੱਸਸੇਵਾਵਾਂ, ਜਿਸ ਲਈ ਨਵੇਂ ਬੱਸ ਇੰਟਰਚੇਂਜ ਦਾ ਪ੍ਰਬੰਧ ਸਟੇਸ਼ਨ ‘ਤੇ ਕੀਤਾ ਜਾਵੇਗਾ।
ਲੈਂਡਸਕੇਪਡਸਟੇਸ਼ਨਇਮਾਰਤਵਿੱਚ ਸਥਾਨਕ ਬੂਟੇ ਅਤੇ ਜੀਵ-ਜੰਤੂਆਂ ਦੀ ਝਲਕ, ਇਕੱਠੇਬੈਠਣਵਾਲੀਆਂਥਾਵਾਂਦੇਨਾਲ-ਨਾਲਪੀਣਵਾਲੇਪਾਣੀਵਾਲਾਫੁਹਾਰਾਵੀਹੋਵੇਗਾ।
ਇਮਾਰਤ ਵਿੱਚ ਪੈਦਲਚੱਲਣਅਤੇਸਾਈਕਲਚਲਾਉਣਲਈਵੱਖ-ਵੱਖਮਾਰਗ, ਜੋ ਮੌਜੂਦਾ ਅਤੇ ਭਵਿੱਖ ਦੇ ਸਥਾਨਕ ਮਾਰਗਾਂ ਨਾਲ ਜੁੜਦੇ ਹਨ।
ਵਧੀਆਰੋਸ਼ਨੀਵਾਲਾ, ਪਹੁੰਚਯੋਗਪੈਦਲਯਾਤਰੀਅੰਡਰਪਾਸ, ਜੋ ਰੇਲ ਲਾਈਨ ਦੇ ਹੇਠਾਂ ਹੋਵੇਗਾ, ਜਿਸ ਵਿੱਚ ਪਲੇਟਫਾਰਮਾਂ ਤੱਕ ਜਾਣ ਵਾਲੇ ਰੈਂਪ ਅਤੇ ਇਮਾਰਤ ਦੇ ਆਲੇ-ਦੁਆਲੇ ਸੁਵਿਧਾਜਨਕ ਬੈਠਣ ਦੀਆਂ ਸਹੂਲਤਾਂ ਹੋਣਗੀਆਂ।
ਨਿਰਮਾਣ ਸੰਬੰਧੀ ਅੱਪਡੇਟ
ਇਸ ਸਾਈਟ ਦੀ ਸਥਾਪਨਾ ਜੁਲਾਈ 2025 ਵਿੱਚ ਹੋਈ ਸੀ। ਅਸੀਂ ਅਸਥਾਈ ਸਾਈਟ ਤੱਕ ਪਹੁੰਚ ਲਈ ਸੜਕਾਂ ਬਣਾਈਆਂ ਹਨ, ਅਤੇ ਸਾਈਟ ਦਫ਼ਤਰ, ਕਰਮਚਾਰੀਆਂ ਲਈ ਪਾਰਕਿੰਗ ਅਤੇ ਸਟੋਰੇਜ ਖੇਤਰ ਤਿਆਰ ਕੀਤੇ ਹਨ। ਤੁਸੀਂ ਕੋਟੇਸਲੋਏ ਬੂਲੇਵਾਰਡ ਅਤੇ ਲੀਕਸ ਰੋਡ ਦੇ ਆਲੇ-ਦੁਆਲੇ ਟ੍ਰੈਫਿਕ ਦੀ ਗਤੀਵਿਧੀ ਵਿੱਚ ਬਦਲਾਅ ਵੀ ਵੇਖੋਗੇ।
ਮੁੱਖ ਨਿਰਮਾਣ ਜਲਦੀ ਹੀ ਸ਼ੁਰੂ ਹੋਵੇਗਾ। ਅਸੀਂ ਉਸਾਰੀ ਦੇ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਸ਼ੋਰ-ਸ਼ਰਾਬਾ, ਧੂੜ ਅਤੇ ਧਮਕ।
ਮੁੱਖ ਨਿਰਮਾਣ ਵਿੱਚ ਵੱਡੇ ਪੱਧਰ ਦੇ ਕੰਮ ਸ਼ਾਮਲ ਹੋਣਗੇ, ਜਿਵੇਂ ਕਿ ਖੁਦਾਈ ਅਤੇ ਢਾਂਚਾ-ਨਿਰਮਾਣ, ਤਾਂ ਜੋ ਵੈਸਟ ਟਾਰਨੈਟ ਸਟੇਸ਼ਨ ਬਣਾਇਆ ਜਾ ਸਕੇ।
ਅਸੀਂ ਤੁਹਾਡੇ ਯਾਤਰਾ ਕਰਨ ਦੇ ਤਰੀਕੇ ਵਿੱਚ ਕਿਸੇ ਵੀ ਬਦਲਾਅ ਜਾਂ ਰੁਕਾਵਟਾਂ, ਦੇ ਨਾਲ-ਨਾਲ ਮੁੱਖ ਪ੍ਰੋਜੈਕਟ ਮੀਲ ਪੱਥਰਾਂ ਬਾਰੇ ਭਾਈਚਾਰੇ ਨੂੰ ਸੂਚਿਤ ਕਰਾਂਗੇ।
ਜਦੋਂ 2026 ਵਿੱਚ ਮੁੱਖ ਨਿਰਮਾਣ ਪੂਰਾ ਹੋ ਜਾਵੇਗਾ, ਤਾਂ ਸਟੇਸ਼ਨ ਭਾਈਚਾਰੇ ਦੀ ਵਰਤੋਂ ਲਈ ਖੁੱਲ੍ਹ ਜਾਵੇਗਾ।